ਗਠੀਆ

ਗਠੀਆ ਜੋੜਾਂ (ਜੋੜਾਂ ਵਿਚ ਸੁਜਨ) ਦੀ ਬਿਮਾਰੀ ਹੈ| ਗਠੀਆ ਕਈ ਪ੍ਰਕਾਰ ਦਾ ਹੁੰਦਾ ਹੈ|

ਗਠੀਏ ਦੇ ਪ੍ਰਕਾਰ:

ਔਸਟਿਉਆਥਰਾਇਟਿਸ: ਇਹ ਉਮਰ ਦੇ ਵਧਣ ਜਾਂ ਚੋਟ ਨਾਲ ਸੰਬੰਧਿਤ ਹੈ|

ਰੂਮਅਟੌਇਡ ਆਥਰਾਇਟਿਸ: ਇਹ ਗਠੀਏ ਦਾ ਸਭ ਤੋਂ ਆਮ ਰੂਪ ਹੈ|

ਜੂਵ਼ਅਨਾਇਲ ਰੂਮਅਟੌਇਡ ਆਥਰਾਇਟਿਸ: ਬੱਚਿਆਂ ਵਿਚ ਹੋਣ ਵਾਲੀ ਬਿਮਾਰੀ ਦਾ ਇਕ ਆਮ ਰੂਪ ਹੈ|

ਇਨਫ਼ੈੱਕਸ਼ਅਸ ਆਥਰਾਇਟਿਸ: ਇਹ ਅਜਿਹਾ ਸੰਕ੍ਰਮਣ ਹੈ ਜੋ ਸਰੀਰ ਦੇ ਹੋਰ ਕਿਸੇ ਵੀ ਭਾਗ ਵਿਚ ਫੈਲ ਜਾਂਦਾ ਹੈ|

ਗਾਉਟ: ਇਹ ਜੋੜਾਂ ਦੀ ਸੋਜਸ਼ ਹੈ|

ਇਸ ਬਿਮਾਰੀ ਦੇ ਅੰਤਰਗਤ ਕਿਸੇ ਵੀ ਵਿਅਕਤੀ ਦੀ ਪ੍ਰਮੁੱਖ ਸ਼ਿਕਾਇਤ ਜੋੜਾਂ ਦਾ ਦਰਦ ਹੈ ਜੋ ਕਿ ਸਥਾਨਕ ਅਤੇ ਅਕਸਰ ਤੌਰ ’ਤੇ  ਇਕਸਾਰ ਹੁੰਦਾ ਰਹਿੰਦਾ ਹੈ |ਗਠੀਆ ਦੇ ਦਰਦ ਦੇ ਕਾਰਣ ਜੋੜਾਂ ਦੇ ਆਲੇ-ਦੁਆਲੇ ਸੋਜਸ਼, ਬਿਮਾਰੀ ਕਾਰਣ ਜੋੜਾਂ ਨੂੰ ਸੰਯੁਕਤ ਰੂਪ ਵਿਚ ਨੁਕਸਾਨ, ਜੋੜਾਂ ਵਿਚ ਅਕੜਾਅ ਅਤੇ ਮੁਸ਼ਕਲ ਕੰਮਾਂ ਕਾਰਣ ਮਾਸਪੇਸ਼ੀਆਂ ਵਿਚ ਤਨਾਉ ਹੁੰਦਾ ਹੈ|

ਹਵਾਲੇ:

www.cdc.gov
www.nlm.nih.gov
www.nhs.uk
www.arthritis.org 
Merck Serono - Bone and Joint Health

ਜਦੋਂ ਸੋਜਸ਼ ਹੁੰਦੀ ਹੈ, ਸਰੀਰ ਵਿਚੋਂ ਰਸਾਇਣ ਖ਼ੂਨ ਅਤੇ ਪ੍ਰਭਾਵਿਤ ਟਿਸ਼ੂ ਵਿਚ ਪ੍ਰਸਾਰਿਤ ਹੋ ਜਾਂਦਾ ਹੈ| ਰਸਾਇਣ ਦਾ ਇਹ ਪ੍ਰਸਾਰ ਜ਼ਖ਼ਮ ਜਾਂ ਸੰਕ੍ਰਮਿਤ ਖੇਤਰ ਵਿਚ ਖ਼ੂਨ ਦੇ ਵਹਾਅ ਨੂੰ ਵਧਾਉਂਦਾ ਹੈ ਜਿਸ ਦੇ ਨਤੀਜੇ ਵਜੋਂ ਲਾਲੀ ਜਾਂ ਗਰਮੀ ਹੋ ਸਕਦੀ ਹੈ| ਕੁਝ ਰਸਾਇਣਕ ਪਦਾਰਥਾਂ ਦੇ ਤਰਲ ਦੇ ਟਿਸ਼ੂ ਵਿਚ ਪ੍ਰਸਾਰਿਤ ਹੋਣ ਕਾਰਣ ਸੋਜਸ਼ ਆ ਜਾਉਂਦੀ ਹੈ| ਇਸ ਪ੍ਰਕਿਰਿਆ ਨਾੜੀ ਅਤੇ ਬੁੜ੍ਹਾਵਾ ਵਿਚ ਦਰਦ ਦਾ ਕਾਰਨ ਬਣ ਜਾਂਦੀ ਹੈ|
ਹਾਵਲੇ:
www.cdc.gov

 

  • ਸਰੀਰਕ ਪ੍ਰੀਖਿਆ: ਇਸ ਪ੍ਰਕਿਰਿਆ ਦੇ ਅੰਤਰਗਤ ਸੋਜਸ਼, ਜੋੜਾਂ ਵਿਚਲੀ ਗਰਮੀ ਅਤੇ ਉਨ੍ਹਾਂ ਦੀ ਲਾਲੀ ਦੇ ਨਾਲ-ਨਾਲ ਜੋੜਾਂ ਦੀ ਗਤੀ ਵਿਚਲੀ ਰੁਕਾਵਟ ਨੂੰ ਦੇਖਿਆ ਜਾਂਦਾ ਹੈ|
    ਖ਼ੂਨ ਟੈਸਟ : ਇਹ ਆਮ ਤੌਰ ’ਤੇ ਰੂਮਅਟੌਇਡ ਆਥਰਾਇਟਿਸ  ਵਿਚ ਕੀਤਾ ਜਾਂਦਾ ਹੈ|
  • ਰੂਮਅਟੌਇਡ ਕਾਰਕ (ਆਰ.ਐਫ): ਇਹ ਰੂਮਅਟੌਇਡ ਆਥਰਾਇਟਿਸ ਦੀ ਜਾਂਚ ਲਈ ਕੀਤਾ ਜਾਂਦਾ ਹੈ| ਹਾਲਾਂਕਿ ਆਰ.ਐਫ਼ ਬਿਨਾਂ ਆਰ.ਏ ਤੋਂ ਵੀ ਲੋਕਾਂ ਜਾਂ ਹੋਰਨਾ ਆਟੋ-ਇਮਿਊਨ ਬਿਮਾਰੀਆਂ ਦੇ ਨਾਲ ਪਾਇਆ ਜਾਂਦਾ ਹੈ| ਆਮ ਤੌਰ ਤੇ, ਅਗਰ ਕੋਈ ਵਿਕਤੀ ਆਰ.ਏ ਤੋਂ ਪੀੜਿਤ ਹੈ ਤਾਂ ਉਸ ਵਿਚ ਰੂਮਅਟੌਇਡ ਦੇ ਕੋਈ ਕਾਰਕ ਮੌਜੂਦ ਨਹੀਂ ਹਨ|
  • ਈ.ਐਸ.ਆਰ (ਆਰਥੀਉਸਾਈਟ ਸੇਡੀਮੇਨਸ਼ਨ ਰੇਟ) ਅਤੇ ਸੀ-ਕ੍ਰਿਏਟਿਵ ਪ੍ਰੋਟੀਨ (ਸੀ.ਆਰ.ਪੀ) ਦਾ ਪੱਧਰ: ਇਹ ਵੀ ਵੱਧ ਜਾਂਦਾ ਹੈ| ਈ.ਐਸ.ਆਰ ਅਤੇ ਸੀ.ਆਰ.ਪੀ ਦੋਵੇਂ ਬਿਆਰੀ ਦੀ ਗਤੀਵਿਧੀ ਦੇ ਪੱਧਰ ਬਾਰੇ ਪਤਾ ਕਰਨ ਅਤੇ ਕੋਈ ਇਲਾਜ ਦੇ ਪ੍ਰਤੀ ਕਿਹੋ ਜਿਹੀ ਪ੍ਰਤੀਕਿਰਿਆ ਦਿਖਾਉਂਦਾ ਹੈ ਬਾਰੇ ਪਤਾ ਚਲਦਾ ਹੈ|
  • ਪ੍ਰਤੀਬਿੰਬ ਸਕੈਨ (ਇਮੇਜਿੰਗ ਸਕੈਨ): ਐਕਸ- ਰੇ ਦੀ ਤਰ੍ਹਾਂ ਸੀ.ਟੀ ਸਕੈਨ ਅਤੇ ਐਮ.ਆਰ,ਆਈ ਆਮ ਤੌਰ ’ਤੇ ਹੱਡੀਆਂ ਦਾ ਪ੍ਰਤੀਬਿੰਬ ਅਤੇ ਉਸ ਦੇ ਇਲਾਜ ਦੀ ਤਸ਼ਖੀਸ ਦਾ ਪਤਾ ਲਾਉਣ ਲਈ ਕੀਤਾ ਜਾਂਦਾ ਹੈ|
 

ਸਰੀਰਕ ਕਸਰਤਦਰਦ ਦੇ ਦੌਰਾਨ ਕਸਰਤ ਹੀ ਅੰਤਿਮ ਵਿਕੱਲਪ ਹੈ ਪਰ ਇਹ ਦੇਖਿਆ ਗਿਆ ਹੈ ਕਿ ਮਾਸਪੇਸ਼ੀਆਂ ਦੇ ਖਿਚਾਵ ਵਾਲੀ ਕਸਰਤ ਬਹੁਤ ਹੀ ਮਦਦਗਾਰ ਸਾਬਿਤ ਹੋਵੇਗੀ|
 
ਦਰਦ ਦੂਰ ਕਰਨ ਲਈ: ਦਰਦ ਰਲੀਵਰ ਜਿਵੇਂ ਕਿ ਐਨ.ਐਸ.ਏ.ਆਈ.ਡੀ.ਐਸ (ਨਾਨ ਸਟੇਰਾਯਾਇਡਲ ਇੰਫਲਾਮੈਟ੍ਰੀ ਡਰੱਗਸ)| ਐਨ.ਐਸ.ਏ.ਆਈ.ਡੀ.ਐਸ ਆਮ ਤੌਰ ’ਤੇ  ਰਸਾਇਣ ਦੇ ਨਾਲ ਟਕਰਾ ਕੇ ਸਰੀਰ ਵਿਚ ਜੋ ਟ੍ਰਿਗਰ ਦਰਦ, ਸੋਜਸ਼ ਅਤੇ ਬੁਖ਼ਾਰ ਹੁੰਦਾ ਹੈ ਉਸ ਨੂੰ ਪ੍ਰਾਸਟਾੱਗਲੈਨਡੀਨੋ ਕਹਿੰਦੇ ਹਨ|ਇਹ ਹਰ ਪ੍ਰਕਾਰ ਦੇ ਗਠੀਏ ਵਿਚ ਮਦਦਗਾਰ ਹੁੰਦਾ ਹੈ| 
 
 
ਸਰਜਰੀ: ਜਿਨ੍ਹਾਂ ਲੋਕਾਂ ਨੂੰ ਚਲਣ ਵਿਚ ਮੁਸ਼ਕਲ ਆਉਂਦੀ ਹੈ ਜਾਂ ਉਹ ਲੋਕ ਤੁਰ ਨਹੀਂ ਸਕਦੇ ਤਾਂ ਅਕਸਰ ਅਜਿਹੇ ਲੋਕਾਂ ਲਈ ਜੁਆਇੰਟ (ਜੋੜਾਂ) ਨੂੰ ਬਦਲਣ ਲਈ ਸਰਜਰੀ ਕੀਤੀ ਜਾਂਦੀ ਹੈ| 
 
 
ਡਿਸੀਜ਼-ਮੋਡੀਫਾਈ ਏਨਟੀ ਰੀਉਮੇਟਿਕ ਡਰੱਗਸ (ਡੀ.ਐਮ.,ਆਰ.ਡੀ.ਐਸ): ਅਕਸਰ ਰੂਮਅਟੌਇਡ ਆਥਰਾਇਟਿਸ ਦਾ  ਇਲਾਜ ਕਰਨ ਲਈ ਡੀ.ਐਮ.ਏ,ਆਰ.ਡੀ.ਐਸ  ਨੂੰ ਵਰਤਿਆ ਜਾਂਦਾ ਹੈ| ਇਹ ਜੋੜਾਂ ’ਤੇ ਹਮਲਾ ਕਰਨ ਵਾਲੇ ਇਮਿਊਨ ਸਿਸਟਮ ਨੂੰ ਘੱਟ ਜਾਂ ਰੋਕਦੀ ਹੈ| ਇਸ ਵਿਚ ਮੈਥੋਟਰੀਐਕਸੇਟ (ਟ੍ਰੀਕਜ਼ਲ) ਅਤੇ  ਹਾਈਡ੍ਰੋਕਸੀਕਲੋਰੋਕਵੀਨ (ਪਲੈਕਿਉਨੈਲ) ਆਦਿ ਉਦਾਹਰਣ ਸ਼ਾਮਿਲ ਹਨ|
 
ਇੰਟਰਾ-ਆਰਟੀਕਿਉਲਰ ਟੀਕਾ: ਇਹ ਪ੍ਰਕਿਰਿਆ ਜੋੜਾਂ ਦੀ ਸੋਜਸ਼ ਦੀ ਸਥਿਤੀ ਜਿਵੇਂ ਕਿ ਰੂਮਅਟੌਇਡ ਆਥਰਾਇਟਿਸ, ਪਸੋਰਾਇਟਸਿਸ ਆਥਰਾਇਟਿਸ, ਗਾਉਟ ਆਦਿ ਲਈ ਵਰਤੀ ਜਾਂਦੀ ਹੈ| ਹਾਈਪੋਡਰਮਿਕ ਨਿਡਲ ਦਾ ਪ੍ਰਯੋਗ ਪ੍ਰਭਾਵਿਤ ਜੋੜਾਂ ਵਿਚ ਟੀਕੇ ਦੇ ਰੂਪ ਵਿਚ ਕੀਤਾ ਜਾਂਦਾ ਹੈ ਜਿੱਥੇ ਇਹ ਕਈ ਏਨਟੀ-ਇੰਫਾਲਮਰੀ ਏਜੰਟ ਵਿਚੋਂ ਇਕ ਦਾ ਪ੍ਰਯੋਗ ਕੀਤਾ ਜਾਂਦਾ ਹੈ| ਜਿਨ੍ਹਾਂ ਵਿਚੋਂ ਸਭ ਤੋਂ ਆਮ ‘ਕੋਰਟੀਕੋਸਰੋਰਾਡਿਸ’ ਹੈ|
 
ਹਵਾਲੇ:
www.arthritis.org
www.cdc.gov

 

  • PUBLISHED DATE : Dec 10, 2015
  • PUBLISHED BY : Zahid
  • CREATED / VALIDATED BY : Dr. Manisha Batra
  • LAST UPDATED ON : Dec 10, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.