ਸਵਾਈਨ ਫ਼ਲੂ

ਸਵਾਈਨ ਫ਼ਲੂ ਨੂੰ ਸਵਾਈਨ ਇੰਫਲੁਏਨਜ਼ਾ ਜਾਂ ਪੈਨਡਮਿਕ ਜੋ ਸਾਹ ਦੀ ਬਿਮਾਰੀ ਹੈ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਇਹ ਵਾਇਰਸ ਐਚ1ਐਨ1 ਵਾਇਰਸ ਜੋ ਸਾਲ (2009 ਵਿੱਚ ਪੇਸ਼ ਹੋਇਆ) ਕਾਰਣ ਹੁੰਦਾ ਹੈ|  ਇਹ ਵਾਇਰਸ ਸੂਰ ਦੇ ਹਵਾ ਪਾਈਪ (ਸਾਹ ਦੀ ਨਾਲੀ) ਨੂੰ ਸੰਕ੍ਰਮਿਤ ਕਰਦਾ ਬਾਅਦ ’ਚ ਮਨੁੱਖੀ ਜੀਵਾਂ ਅੰਦਰ ਪ੍ਰਸਾਰਿਤ ਹੋ ਜਾਂਦਾ ਹੈ| ਨਤੀਜਨ ਬਲਗਮ ਹੋਣਾ, ਖੰਘ, ਭੁੱਖ ਘੱਟ ਲਗਨਾ ਅਤੇ ਬੈਚੇਨੀ ਹੋਣਾ ਹੈ|
 ਬਾਕੀ ਇੰਫਲੁਏਨਜ਼ਾ ਵਾਇਰਸ ਦੀ ਤੁਲਨਾ ਵਿਚ ਸਵਾਈਨ ਫ਼ਲੂ ਨਵੇਂ ਪ੍ਰਕਾਰ ਦਾ ਫ਼ਲੂ ਹੈ ਜੋ ਕਿ 2009-2010 ਦੇ ਦੌਰਾਨ ਮਹਾਮਾਰੀ ਫੈਲਾਉਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਸੀ| ਸਵਾਈਨ ਫ਼ਲੂ ਵਾਇਰਸ ਮੁੰਤਕਲ (ਪਰਿਵਰਤਨ) ਵਾਲਾ ਹੋ ਸਕਦਾ ਹੈ ਇਸ ਲਈ ਆਸਾਨੀ ਨਾਲ ਇਨਸਾਨਾਂ ਵਿਚ ਫੈਲ ਸਕਦਾ ਹੈ| 
 
ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਨੇ 10 ਅਗਸਤ, 2010 ਵਿਚ ਇਹ ਐਲਾਨ ਕੀਤਾ ਗਿਆ ਕਿ  ਸਵਾਈਨ ਫ਼ਲੂ ਦੀ ਮਹਾਮਾਰੀ ਆਧਿਕਾਰਿਕ ਤੌਰ ’ਤੇ ਮੁੱਕ ਚੁੱਕੀ ਹੈ ਪਰ ਇਸ ਦਾ ਮਤਲਬ ਇਹ ਬਿਲੁਕਲ ਨਹੀਂ ਹੈ ਕਿ ਇਹ ਬਿਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ| ਐਚ1ਐਨ1 ਵਾਇਰਸ ਜੋ ਕਿ ਮਹਾਮਾਰੀ ਦਾ ਮੁੱਖ ਕਾਰਣ ਹੈ, ਹੁਣ ਨਿਯਮਿਤ ਫ਼ਲੂ ਵਾਇਰਸ ਅਤੇ ਮੌਸਮੀ ਤੌਰ ’ਤੇ ਦੁਨੀਆ ਭਰ ਵਿੱਚ ਫੈਲ ਚੁੱਕਿਆ ਹੈ|
ਹਵਾਲੇ: www.ima-india.org

ਉਪਰੋਕਤ ਮੋਡੀਊਲ ਸਮੱਗਰੀ ਡਾ. ਪ੍ਰਦੀਪ ਖ਼ਾਸਨੋਬਿਸ, ਰਾਸ਼ਟਰੀ ਰੋਗ ਕੰਟਰੋਲ ਸੇਂਟਰ ਦੁਆਰਾ 21 ਸਤੰਬਰ 2014 ਨੂੰ ਪ੍ਰਮਾਣਿਤ ਕੀਤਾ ਗਿਆ ਹੈ|

 Recent Updates

ਸਵਾਈਨ ਫ਼ਲੂ ਐਚ1ਐਨ1 ਹੈਲਪਲਾਈਨ ਨੰਬਰ: 011-23921401

ਸਵਾਈਨ ਫ਼ਲੂ ਦੀ ਪ੍ਰਫੁੱਲਤ ਮਿਆਦ (ਲੱਛਣ ਨੂੰ ਦਿੱਸਣ ਵਿਚ ਸਮਾਂ ਲਗਦਾ ਹੈ) 1-4 ਦਿਨਾਂ ਦਾ ਹੈ, ਇਸ ਦੇ ਲੱਛਣ ਇੰਫਲੁਏਨਜ਼ਾ (ਫ਼ਲੂ ) ਦੇ  ਸਮਾਨ ਹੁੰਦੇ ਹਨ| ਜਿਸ ਵਿਚ ਸ਼ਾਮਿਲ ਹਨ:
 • ਬੁਖ਼ਾਰ
 • ਸਿਰ ਦਰਦ 
 • ਨੱਕ ਵਹਿਣਾ
 • ਗਲੇ ਵਿੱਚ ਖਰਾਸ਼
 • ਸਾਹ ਚੜ੍ਹਨਾ ਜਾਂ ਖੰਘ 
 • ਭੁੱਖ ਘੱਟ ਲਗਣਾ
 • ਦਸਤ ਜਾਂ ਉਲਟੀ
ਹਵਾਲੇwww.nhs.uk

 

ਸਵਾਈਨ ਫ਼ਲੂ ਦੇ ਕਾਰਣ ਹੋਣ ਵਾਲੇ ਵਾਇਰਸ ਨੂੰ  ਐਚ1ਐਨ1 ਕਿਹਾ ਜਾਂਦਾ ਹੈ|  ਇਹ ਵਾਇਰਸ ਸੂਰ ਦੇ ਹਵਾ ਪਾਈਪ (ਸਾਹ ਦੀ ਨਾਲੀ) ਨੂੰ ਸੰਕ੍ਰਮਿਤ ਕਰਦਾ ਬਾਅਦ ’ਚ ਮਨੁੱਖੀ ਜੀਵਾਂ ਅੰਦਰ ਪ੍ਰਸਾਰਿਤ ਹੋ ਜਾਂਦਾ ਹੈ| ਨਤੀਜਨ ਬਲਗਮ ਹੋਣਾ, ਖੰਘ, ਭੁੱਖ ਘੱਟ ਲਗਾਨਾ ਅਤੇ ਬੈਚੇਨੀ ਹੋਣਾ ਹੈ|
 
ਸਵਾਈਨ ਫ਼ਲੂ 6 ਫੁੱਟ ਦੀ ਦੂਰੀ ਤੱਕ ਹੋਰਨਾ ਲੋਕਾਂ ਤੱਕ ਫੈਲ ਸਕਦਾ ਹੈ| ਇਹ ਵਾਇਰਸ ਮੁੱਖ ਤੌਰ ’ਤੇ ਲੋਕਾਂ ਦੁਆਰਾ ਖੰਘ, ਨਿੱਛ ਜਾਂ ਬੋਲਣ ਵੇਲੇ ਅਚਾਨਕ ਨਿਕਲੀਆਂ ਨਿੱਕੀਆਂ- ਨਿੱਕੀਆਂ ਬੂੰਦਾਂ ਕਾਰਣ ਹੁੰਦਾ ਹੈ|  ਇਹ ਬੂੰਦਾਂ ਨੇੜਲੇ ਵਿਅਕਤੀ ਦੇ ਮੂੰਹ ਅਤੇ ਨੱਕ ਵਿਚ ਦਾਖਿਲ ਹੋ ਜਾਂਦੀ ਹੈ ਜੋ ਕਿ ਸੰਭਵਤ ਸਾਹ ਰਾਹੀਂ ਫੇਫੜਿਆਂ ਵਿਚ ਚਲੀਆਂ ਜਾਂਦੀਆਂ ਹਨ| ਕਈ ਵਾਰ ਤਾਂ ਇਹ ਸੰਕ੍ਰਮਣ ਕਿਸੀ ਸਤਹ ਨੂੰ ਛੂਹਣ ਜਾਂ ਕਿਸੇ ਵਸਤੂ ਜਿਸ ’ਤੇ ਫ਼ਲੂ ਦੇ ਵਾਇਰਸ ਹੁੰਦੇ ਹਨ ਨਾਲ ਫੈਲਦਾ ਹੈ|
 
ਹਵਾਲੇwww.cdc.gov

 

ਸਵਾਈਨ ਫ਼ਲੂ ਦੀ ਜਾਣਕਾਰੀ ਨੂੰ ਮਰੀਜ਼ ਦੇ ਇਤਿਹਾਸ ਅਤੇ ਲੱਛਣ ਦੇ ਡਾਕਟਰੀ ਨਿਰੀਖਣ ਰਾਹੀਂ ਪਤਾ ਕੀਤਾ ਜਾ ਸਕਦਾ ਹੈ| ਫਿਰ ਰੋਗ ਦੀ ਪੁਸ਼ਟੀ ਨੂੰ ਤਕਨੀਕੀ ਤੌਰ ’ਤੇ  ਲੈਬਾਰਟਰੀ ਵਿਚ ਕੀਤਾ ਜਾ ਸਕਦਾ ਹੈ, ਜਿਸ ਨੂੰ ਆਰ.ਟੀ-ਪੀ.ਸੀ.ਆਰ (ਉਲਟਾ ਪ੍ਰਤਿਲਿਪੀ ਪੋਲੀਮੇਰੇਸ ਚੇਨ ਰੀਐਕਸ਼ਨ) ਕਿਹਾ ਜਾਂਦਾ ਹੈ|

ਦੋ ਵਾਇਰਸ ਏਜੰਟ ਸਵਾਈਨ ਫ਼ਲੂ ਨੂੰ ਰੋਕਣ ਜਾਂ ਉਸ ਦੇ ਪ੍ਰਭਾਵ ਨੂੰ ਘਟਾਉਣ ਵਿਚ ਮਦਦਗਾਰ ਹੁੰਦੇ ਹਨ| ਇਹ ਜੇਨਾਮਿਵਿਰ (ਰੇਲੇਨਜ਼ਾ)
ਔਸੇਲਟਾਮਿਵਿਰ (ਤਮੀਫ਼ਲੂ) ਹਨ, ਦੋਵੇਂ ਇੰਫਲੁਏਨਜ਼ਾ (ਏ) ਅਤੇ ਇੰਫਲੁਏਨਜ਼ਾ (ਬੀ)| ਇਸ ਦਵਾਈ ਨੂੰ ਅੰਨ੍ਹੇਵਾਹ,  ਉਦਾਹਰਣ ਦੇ ਤੌਰ’ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਵਰਤਣਾ ਨਹੀਂ ਚਾਹੀਦਾ ਹੈ ਕਿਉਂ ਕਿ ਇਹ ਦਵਾਈ ਵਾਇਰਸ ਵਿਰੋਧ ਕਾਰਣ ਦੇ ਪ੍ਰਭਾਵਹੀਣ ਹੋ ਸਕਦੀ ਹੈ|
 

ਹਵਾਲੇwww.nhs.uk

 

ਇਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਤਰੀਕਾ ਸਫ਼ਾਈ ਦਾ ਅਭਿਆਸ ਹੋਣਾ ਹੈ| ਫ਼ਲੂ ਖ਼ਿਲਾਫ਼ ਟੀਕਾਕਰਣ ਦੀ ਵੀ ਕੁਝ ਮਹਿਮ  ਭੂਮਿਕਾ ਹੈ| 
 
ਰੋਕਥਾਮ ਲਈ ਕੁਝ ਹੋਰ ਸੁਝਾਅ :
 • ਬਾਰ-ਬਾਰ ਹੱਥ ਧੋਣਾ|
 • “ਚਿਹਰੇ ਨੂੰ ਹੱਥ ਨਾ ਲਾਓ” ਚਿਹਰੇ ਦੇ ਕਿਸੇ ਵੀ ਹਿੱਸੇ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ|
 • ਲੂਣ ਵਾਲੇ ਕੋਸੇ ਪਾਣੀ ਨਾਲ ਇੱਕ ਦਿਨ ਵਿਚ ਦੋ ਵਾਰ ਕੁਰਲੀ ਕਰਨੀ ਚਾਹੀਦੀ ਹੈ| (2-3 ਦਿਨ ਗੱਲੇ/ਨੱਕ ਦੇ  ਸ਼ੁਰੂਆਤੀ ਲਾਗ ਤੋਂ  ਬਾਅਦ ਕੈਵੇਟੀ ਪੈਦਾ ਹੁੰਦੀ ਹੈ ਅਤੇ ਉਸ ਦੇ ਬਾਅਦ ਐਚ1ਐਨ1 ਗੁਣ ਲੱਛਣ ਦਿੱਸਣ ਲੱਗ ਪੈਂਦੇ ਹਨ|
 • ਹਰ ਰੋਜ਼ ਘੱਟੋ-ਘੱਟ ਇੱਕ ਵਾਰ ਲੂਣ ਵਾਲੇ ਕੋਸੇ ਪਾਣੀ ਨਾਲ ਆਪਣਾ ਨੱਕ ਸਾਫ਼ ਕਰੋ| ਇੱਕ ਦਿਨ ਵਿਚ ਇੱਕ ਵਾਰ ਆਪਣੇ ਨੱਕ ਨੂੰ ਝਟਕੇ ਨਾਲ ਸਾਫ਼ ਕਰਨਾ ਚਾਹੀਦਾ ਹੈ| ਕਪਾਹ ਨੂੰ ਲੂਣ ਵਾਲੇ ਕੋਸੇ ਪਾਣੀ ਵਿਚ ਡਿੱਪ ਕਰਕੇ ਨੱਕ ਦੀਆਂ ਦੋਵੇਂ ਨਲੀਆਂ ਸਾਫ਼ ਕਰਨੀਆਂ ਚਾਹੀਦੀਆਂ ਹਨ| ਵਾਇਰਲ ਪ੍ਰਦੂਸ਼ਣ ਨੂੰ ਬਾਹਰ ਕਢਣ ਵਿਚ ਪਾਣੀ ਬਹੁਤ ਹੀ ਪ੍ਰਭਾਵਸ਼ਾਲੀ ਹੈ| 
 • ਆਪਣੀ ਪ੍ਰਕਿਰਤੀਕ ਪ੍ਰਤੀਰਖਿਆ ਨੂੰ ਵਧਾਉਣ ਲਈ ਇਸ ਖਾਣੇ ਵਿਚ ਵਿਟਾਮਿਨ ਸੀ (ਅਮਲਾ ਅਤੇ ਹੋਰ ਨਿੰਬੂ ਫਲ) ਦਾ ਸੇਵਨ ਕਰਨਾ ਚਾਹੀਦਾ ਹੈ|
 • ਜਿਨਾਂ ਹੋ ਸਕੇ ਗਰਮ ਤਰਲ ਪਦਾਰਥਾਂ ਜਿਵੇਂ ਕਿ (ਚਾਹ ਜਾਂ ਕਾਫੀ ਆਦਿ) ਦਾ ਸੇਵਨ ਕਰੋ| ਗਰਮ ਤਰਲ ਪਦਾਰਥਾਂ ਦਾ ਸੇਵਨ ਕਰੋ ਜਿਸ ਦਾ ਪ੍ਰਭਾਵ ਰਿਵਰਸ ਦਿਸ਼ਾ ਵਿੱਚ ਪਰ ਬਿਲਕੁਲ ਕੁਰਲੀ ਵਰਗਾ ਹੋਵੇ| ਇਹ ਗਲੇ ਦੇ ਵਾਇਰਸ ਨੂੰ ਧੋ ਦਿੰਦੇ ਹਨ ਜੋ ਪੇਟ ਵਿਚ ਚਲੇ ਜਾਂਦੇ ਹਨ ਪਰ ਉਥੇ ਪਹੁੰਚ ਕੇ ਉਹ ਬਚਦੇ ਨਹੀਂ ਹਨ ਤੇ ਨਾ ਹੀ ਨੁਕਸਾਨ ਪਹੁੰਚਾ ਸਕਦੇ ਹਨ|
ਹਵਾਲੇ: 

 

 • PUBLISHED DATE : Oct 10, 2015
 • PUBLISHED BY : NHP CC DC
 • CREATED / VALIDATED BY : NHP Admin
 • LAST UPDATED ON : Oct 10, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.